Saturday, October 19, 2024
Google search engine
Homelatest Newsਅਗਲੇ ਹਫ਼ਤੇ ਆ ਰਿਹੈ Tata Technologies ਦਾ IPO, ਪ੍ਰਾਈਜ਼ ਬੈਂਡ ਤੇ ਹੋਰ...

ਅਗਲੇ ਹਫ਼ਤੇ ਆ ਰਿਹੈ Tata Technologies ਦਾ IPO, ਪ੍ਰਾਈਜ਼ ਬੈਂਡ ਤੇ ਹੋਰ ਸਾਰੀ ਡਿਟੇਲ

ਆਨਲਾਈਨ ਡੈਸਕ, ਨਵੀਂ ਦਿੱਲੀ : Tata Group ਦੀ Tata Technologies ਕੰਪਨੀ ਜੋ ਇੰਜਨੀਅਰਿੰਗ ਤੇ ਉਤਪਾਦ ਵਿਕਾਸ ਡਿਜੀਟਲ ਸੇਵਾਵਾਂ ਪ੍ਰਦਾਨ ਕਰਦੀ ਹੈ ਅਗਲੇ ਹਫ਼ਤੇ ਆਪਣਾ IPO ਲਾਂਚ ਕਰ ਰਹੀ ਹੈ। ਕੰਪਨੀ ਨੇ 3,042 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਖੋਲ੍ਹਣ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਵੀ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਕੰਪਨੀ ਦੇ ਆਈਪੀਓ ਬਾਰੇ ਵਿਸਥਾਰ ਵਿੱਚ ਜਾਣਨਾ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਟਾਟਾ ਟੈਕਨਾਲੋਜੀਜ਼ ਦੇ ਆਈਪੀਓ ਦਾ ਪ੍ਰਾਈਜ਼ ਬੈਂਡ 475 ਰੁਪਏ ਪ੍ਰਤੀ ਸ਼ੇਅਰ ਤੋਂ 500 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ।

ਟਾਟਾ ਟੈਕਨਾਲੋਜੀਜ਼ ਆਈਪੀਓ

ਕੰਪਨੀ ਦਾ ਆਈਪੀਓ 22 ਨਵੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ ਤੇ 24 ਨਵੰਬਰ ਨੂੰ ਬੰਦ ਹੋਵੇਗਾ। ਜਦੋਂ ਕਿ ਐਂਕਰ ਨਿਵੇਸ਼ਕਾਂ ਲਈ ਇਹ IPO ਗਾਹਕੀ ਲਈ 21 ਨਵੰਬਰ 2023 ਨੂੰ ਖੋਲ੍ਹਿਆ ਜਾਵੇਗਾ। ਕਰੀਬ ਦੋ ਦਹਾਕਿਆਂ ਬਾਅਦ ਟਾਟਾ ਗਰੁੱਪ ਦੀ ਕੰਪਨੀ ਦਾ ਆਈਪੀਓ ਖੁੱਲ੍ਹਣ ਵਾਲਾ ਹੈ। ਪਿਛਲੀ ਵਾਰ ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਆਈਪੀਓ 2004 ਵਿੱਚ ਖੋਲ੍ਹਿਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਇਹ IPO ਪੂਰੀ ਤਰ੍ਹਾਂ ਆਫਰ ਫਾਰ ਸੇਲ ਲਈ ਹੈ। ਕੰਪਨੀ ਵਿਕਰੀ ਲਈ 6.08 ਕਰੋੜ (6,08,50,278) ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕਰੇਗੀ। ਇਸ ਆਈਪੀਓ ਵਿੱਚ ਟਾਟਾ ਮੋਟਰਜ਼ 11.4 ਫ਼ੀਸਦੀ ਹਿੱਸੇਦਾਰੀ ਵੇਚੇਗੀ, ਅਲਫ਼ਾ ਟੀਸੀ ਹੋਲਡਿੰਗਜ਼ ਅਤੇ ਟਾਟਾ ਕੈਪੀਟਲ ਗਰੋਥ ਫੰਡ 2.4 ਫ਼ੀਸਦੀ ਹਿੱਸੇਦਾਰੀ ਵੇਚੇਗੀ।

ਇਸ ਇਸ਼ੂ ਦਾ ਪ੍ਰਾਈਜ਼ ਬੈਂਡ 890.4 ਕਰੋੜ ਰੁਪਏ ਦਾ ਘੱਟ ਤੇ 3,042.5 ਕਰੋੜ ਰੁਪਏ ਦਾ ਉੱਚ ਪੱਧਰ ਹੋਵੇਗਾ। ਐਕਸਿਸ ਕੈਪੀਟਲ ਦਾ ਅਨੁਮਾਨ ਹੈ ਕਿ ਪੋਸਟ-ਇਸ਼ੂ ਮਾਰਕੀਟ ਕੈਪ 19,269 ਕਰੋੜ ਰੁਪਏ ਤੋਂ 20,283 ਕਰੋੜ ਰੁਪਏ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments